Thursday, December 9, 2010

ਪੂਹਲੇ ਦੀਆਂ ਕਰਤੂਤਾਂ ਦੀ ਕਹਾਣੀ ਸਵਰਨਜੀਤ ਸਿੰਘ ਦੀ ਜ਼ੁਬਾਨੀ

( ਨੋਟ- ਪਾਠਕਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦੇ ਹਾਂ ਕਿ ਇਹ ਇੰਕਸ਼ਾਫ ਸਵਰਨਜੀਤ ਸਿੰਘ ਵਲੋਂ ਉਦੋਂ ਕੀਤੇ ਗਏ ਸਨ ਜਦੋਂ ਪੂਹਲਾ ਜੀਉਂਦਾ ਸੀ । )



ਆਪਣੇ ਆਪ ਨੂੰ ਤਰਨਾ ਦਲ ਦਾ ਮੁਖੀ ਅਖਵਾਉਣ ਵਾਲਾ ਮਾਫੀਆ ਸਰਗਣਾ ਅਜੀਤ ਪੂਹਲਾ ਹੁਣ ਭਾਵੇਂ ਸਲਾਖਾਂ ਅੰਦਰ ਹੋ ਚੁੱਕਾ ਹੈ , ਪਰ ਕਈ ਦਿਲਾਂ ਵਿੱਚ ਅਜੇ ਵੀ ਉਸ ਦੀ ਦਹਿਸ਼ਤ ਬਰਕਰਾਰ ਹੈ।ਵੈਸੇ ਇੱਕ ਵਾਰ ਉਸ ਦੇ ਚੰਗੇਜੀ ਜ਼ੁਲਮਾਂ ਵਿਰੁੱਧ ਇੱਕ ਜਥੇਬੰਦਕ ਮਹਿੰਮ ਅਰੰਭ ਹੋ ਜਾਣ ਤੋਂ ਬਾਅਦ ਹੌਲੀ-ਹੌਲੀ ਉਸ ਦੇ ਜ਼ੁਲਮਾਂ ਨੂੰ ਹੰਢਾਉਣ ਵਾਲੇ ਤੇ ਨੇੜੇ ਤੋਂ ਵੇਖਣ ਵਾਲੇ ਲੋਕ ਉਸ ਦੇ ਕੀਤੇ ਜ਼ੁਲਮਾਂ ਤੇ ਚਾਨਣਾ ਪਾਉਣ ਲਈ ਅੱਗੇ ਆਉਣ ਲੱਗੇ ਹਨ।ਅਸੀਂ ਉਸ ਦੇ ਜ਼ੁਲਮਾਂ ਦੇ ਗਵਾਹ ਲੋਕਾਂ ਨਾਲ ਇਕ-ਇਕ ਕਰਕੇ ਮਿਲਣ ਅਤੇ ਲੜੀਵਾਰ ਉਸ ਦੇ ਜ਼ੁਲਮਾਂ ਦੀ ਕਹਾਣੀ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਹੈ।ਇਸ ਲੜੀ ਵਿੱਚ ਅਸੀਂ ਸੱਤ ਸਾਲ ਉਸ ਦਾ ਪੀ.ਏ ਰਹੇ ਨੌਜੁਵਾਨ ਨਿਹੰਗ ਸਿੰਘ ਭਾਈ ਸਵਰਨਜੀਤ ਸਿੰਘ ,ਨਾਲ ਇੱਕ ਲੰਮੀ ਮੁਲਾਕਾਤ ਕੀਤੀ ।ਉਸ ਨੇ ਅੱਖੀਂ ਵੇਖੀਆਂ ਕਈ ਸਨਸਨੀਖੇਜ ਵਾਰਦਾਤਾਂ ਦਾ ਜੋ ਬਿਉਰਾ ਪੇਸ਼ ਕੀਤਾ ,ਉਹ ਹਿੰਦਸਤਾਨ ਦੀ ਸਰਕਾਰੀ ਮਸ਼ੀਨਰੀ ਲਈ ਡੁੱਬ ਮਰਨ ਦਾ ਮੁਕਾਮ ਹੈ ਕਿਉਂ ਕਿ ਉਸਦੇ ਹਰ ਇੱਕ ਵਹਿਸ਼ੀ ਜ਼ੁਲਮ ਵਿੱਚ ਇਹ ਸਮੁੱਚੀ ਸਰਕਾਰੀ ਮਸ਼ੀਨਰੀ ਪੂਹਲੇ ਦੀ ਕਾਰਜ ਸ਼ੈਲੀ ਵਿੱਚ ਇਹ ਤੱਥ ਵੀ ਹੈ ਕਿ ਉਹ ਪੰਜਾਬ ਭਰ ਦੇ ਡੇਰਿਆ ਤੇ ਨਿਹੰਗ ਛਾਉਣੀਆਂ ਵਿੱਚ ਅਕਸਰ ਆਉਂਦਾ ਜਾਂਦਾ ਰਹਿੰਦਾ ਸੀ ।ਜਿਥੋਂ ਵੀ ਕੋਈ ਕੰਮ ਦਾ ਬੰਦਾ ਨਜ਼ਰ ਆਉਂਦਾ ਬੜੇ ਪਿਆਰ ਨਾਲ ਪੁਚਕਾਰ ਕੇ ਉਸ ਨੂੰ ਆਪਣੇ ਨਾਲ ਲੈ ਆਉਂਦਾ।ਸਵਰਨਜੀਤ ਸਿੰਘ ਦੇ ਪਿਤਾ ਬੁੱਢਾ ਦਲ ਵਿੱਚ ਸਨ ਸੁਲਤਾਨਪੁਰ ਲੋਧੀ ਦੇ ਇੱਕ ਨਿਹੰਗ ਸੰਤੋਖ ਸਿੰਘ ਨੇ ਉਨ੍ਹਾਂ ਨੂੰ ਪੂਹਲੇ ਦੀਆਂ ਕਾਫੀ ਸਿਫਤਾਂ ਕਰਕੇ ਉਸ ਨਾਲ ਮਿਲਾਇਆ।ਫਿਰ ਕੁਹਾੜ ਕਲਾਂ ਪਿੰਡ ਜਿਥੇ ਕਿ ਸਵਰਨਜੀਤ ਸਿੰਘ ਦਾ ਪਰਵਾਰ ਇੱਕ ਗੁਰਦੁਆਰਾ ਸਾਹਿਬ ਵਿੱਚ ਰਹਿੰਦਾ ਸੀ ,ਉਥੇ ਪੂਹਲਾ ਇੱਕ ਰਾਤ ਆ ਕੇ ਠਹਿਰਿਆ।ਅੰਮ੍ਰਿਤ ਵੇਲੇ ਉਠ ਕੇ ਨਿੱਤਨੇਮ ਤੇ ਕਥਾ-ਕੀਰਤਨ ਦੀ ਮਰਯਾਦਾ ਤੋਂ ਉਸ ਨੇ ਅੰਦਾਜ਼ਾ ਲਗਾ ਲਿਆ ਕੇ ਇਨ੍ਹਾਂ ਦਾ ਲੜਕਾ ਮੇਰੇ ਕੰਮ ਦਾ ਹੈ ਕਿਉਂ ਕਿ ਉਸ ਦੇ ਜਥੇ ਵਿੱਚ ਤਾਂ ਸਾਰੇ ਸਾਥੀ ਉਹ ਦੇ ਆਪਣੇ ਵਰਗੇ ਹੀ ਕਈ ਕਿਸਮ ਦੇ ਨਸ਼ੇ ਕਰਨ ਵਾਲੇ ਸਨ ।ਉਹ ਪਿਆਰ ਨਾਲ ਭਾਈ ਸਵਰਨ ਜੀਤ ਸਿੰਘ ਦੇ ਸਾਰੇ ਪਰਿਵਾਰ ਨੂੰ ਚੰਡੀਗੜ੍ਹ ਸੈਕਟਰ 39 ਸੀ ਦੇ ਗੁਰਦੁਆਰੇ ਜਿਥੇ ਉਸ ਨੇ ਹੋਰ ਥਾਵਾਂ ਵਾਂਗ ਕਬਜ਼ਾ ਕੀਤਾ ਹੋਇਆ ਸੀ,ਲੈ ਗਿਆ ਅਤੇ ਸਵਰਜੀਤ ਸਿੰਘ ਨੂੰ ਆਪਣੇ ਨਾਲ ਆਪਣਾ ਪੀ.ਏ ਰੱਖ ਲਿਆ,ਸਵਰਨਜੀਤ ਸਿੰਘ ਇੰਗਲਿਸ਼ ਮੀਡੀਅਮ ਵਿੱਚ ਮੈਟ੍ਰਿਕ ਪਾਸ ਅਤੇ ਕੋਈ ਨਸ਼ਾ ਨਾਂ ਕਰਦਾ ਹੋਣ ਕਰਕੇ ਉਸ ਦੇ ਕੰਮ ਦਾ ਸੀ ।
ਪੂਹਲੇ ਕੋਲ ਆ ਕੇ ਸਵਰਨਜੀਤ ਸਿੰਘ ਨੇ ਜਦੋਂ ਪੂਹਲੇ ਦਾ ਅਸਲੀ ਰੂਪ ਦੇਖਿਆ ,ਉਹ ਹੈਰਾਨ ਕਰਨ ਵਾਲਾ ਸੀ ।ਉਹ ਰੋਜ਼ ਰਾਤ ਨੂੰ ਆਪਣੇ ਕਿਸੇ ਨਾਂ ਕਿਸੇ ਕਿਲੇ ਦੇ ਬੇਸਮੈਂਟ ਵਿੱਚ ਸ਼ਰਾਬ ਪੀਂਦਾ। ਲਗਭੱਗ ਇੱਕ ਲੀਟਰ ਸ਼ਰਾਬ ਰੋਜ਼ਾਨਾਂ ਹੀ ਉਸ ਦਾ ਕੋਟਾ ਸੀ ।ਫਿਰ ਉਹ ਡੈਕ ਲਾ ਕੇ ਨੱਚਣ ਲੱਗ ਪੈਂਦਾ।ਲਵਲੀ ਨਾਂ ਦੀ ਇੱਕ ਖੁਸਰੀ ਲਿਆਂਦੀ ਜਾਂਦੀ ,ਉਸ ਨੂੰ ਉਹ ਆਪਣੇ ਨਾਲ ਨਚਾਉਂਦਾ ਆਪਣੇ ਸਾਥੀਆਂ ਨੂੰ ਵੀ ਗਾਲ੍ਹਾਂ ਕੱਢਦਾ ਹੋਇਆ ਨਾਲ ਨੱਚਣ ਲਈ ਕਹਿੰਦਾ।ਫਿਰ ਕੁਝ ਚਿਰ ਬਾਅਦ ਖੁਸਰੀ ਨੂੰ ਨਾਲ ਲੈ ਕੇ ਪੂਹਲਾ ਕਮਰੇ ਵਿੱਚ ਬੰਦ ਹੋ ਜਾਂਦਾ।ਉਹ ਕੇਵਲ ਖੁਸਰਿਆਂ ਆਦਿ ਨਾਲ ਹੀ ਕੁਕਰਮ ਨਹੀਂ ਸੀ ਕਰਦਾ ਜਿਹੜੀ ਵੀ ਔਰਤ ਜਾਂ ਲੜਕੀ ਉਸ ਦੇ ਸੰਪਰਕ ਵਿੱਚ ਆਉਂਦੀ ,ਉਸ ਨੂੰ ਹੱਥ ਪਾ ਲੈਣਾ ਉਸ ਦੀ ਆਦਤ ਸੀ ।ਸਵਰਨਜੀਤ ਨੇ ਏਥੋਂ ਭੱਜ ਜਾਣ ਦਾ ਇਰਾਦਾ ਕੀਤਾ ਪਰ ਉਸ ਨੂੰ ਛੇਤੀ ਹੀ ਪਤਾ ਲੱਗ ਗਿਆ ਕੇ ਪੂਹਲੇ ਦੇ ਗਿਰੋਹ ਵਿੱਚ ਆਏ ਕਿਸੇ ਬੰਦੇ ਲਈ ਨਿਕਲਣ ਬਾਰੇ ਸੋਚਣਾ ਵੀ ਮੌਤ ਨੂੰ ਸੱਦਾ ਦੇਣ ਦੇ ਤੁੱਲ ਹੈ।ਥਾਨ ਸਿੰਘ ਨਿਹੰਗ ,ਸਪੁੱਤਰ ਭਾਈ ਕਪੂਰ ਸਿੰਘ ਦਾ ਕਸੂਰ ਕੇਵਲ ਇਨ੍ਹਾਂ ਸੀ ਕੇ ਉਹ ਇਸ ਦੇ ਗਰੁੱਪ'ਚੋਂ ਛੁੱਟੀ ਲੈ ਕੇ ਘਰ ਜਾਣਾ ਚਾਹੁੰਦਾ ਸੀ ਇਜ਼ਾਜਤ ਮੰਗੇ ਜਾਣ ਤੇ ਸ਼ਰਾਬੀ ਪੂਹਲਾ ਕਹਿਣ ਲੱਗਾ,
ਅੱਛਾ! ਇਹ ਜਾਣਾ ਚਾਹੁੰਦੈ ?3.ਅੱਗੇ ਪਹੁਚਾ ਦਿਓ।
ਤੇ ਨਿਹੰਗ ਥਾਨ ਸਿੰਘ ਨੂੰ ਕਰਤਾਰ ਪੁਰ ਝੂਠਾ ਡੇਰੇ ਵਿਖੇ ਕਾਫੀ ਕੁੱਟ ਮਾਰ ਕਰਨ ਪਿਛੋਂ ਜਿਊਂਦੇ ਹੀ ਸਾੜ ਦਿੱਤਾ ਗਿਆ।
ਇਸੇ ਹੀ ਤਰ੍ਹਾਂ ਰਿਆਲੀ ਭੰਗਾਲੀ ਪਿੰਡ ਦਾ ਇਸ ਦਾ ਸਾਥੀ ਸਵਿੰਦਰ ਸਿੰਘ ਉਰਫ ਥੱਥਾ ਫੌਜੀ ਵੀ ਇਸ ਨੇ ਇਸ ਹੀ ਤਰ੍ਹਾਂ ਮਾਰਿਆ।ਗੁਰਦਿਆਲ ਸਿੰਘ ਰਾਗੀ ਨਾਲ ਵੀ ਇਹੀ ਹੀ ਕੁਝ ਹੋਇਆ,ਉਸ ਨੂੰ ਪੂਹਲੇ ਨੇ ਆਪਣੇ ਚਹੇਤੇ ਪੁਲੀਸ ਅਫਸਰ ਪਰਮਰਾਜ ਉਮਰਾਨੰਗਲ ਨੂੰ ਦੇ ਕੇ ਮਰਵਾਇਆ।
ਸਵਰਨਜੀਤ ਸਿੰਘ ਅਤੇ ਅਤੇ ਕੁਝ ਹੋਰ ਗਵਾਹਾਂ ਦਾ ਕਹਿਣਾ ਹੈ ਕਿ ਪੁਲੀਸ ਅਫਸਰ ਸੁਮੇਧ ਸੈਣੀ,ਪਰਮਰਾਜ ਉਮਰਾਨੰਗਲ ,ਅਜੀਤ ਸੰਧੂ,ਜਸਮਿੰਦਰ ਸਿੰਘ ਆਦਿ ਅਕਸਰ ਇਸ ਦੇ ਕੋਲ ਆਉਂਦੇ ਜਾਦੇ ਸਨ ਤੇ ਇਸ ਸਾਰੀ ਇਸ ਨਾਲ ਬੈਠ ਕੇ ਸ਼ਰਾਬ ਪੀਂਦੇ ਸਨ ।ਕਈ ਵਾਰ ਪੁਲੀਸ ਮੁਕਾਬਲਾ ਬਣਾਉਣ ਵੇਲੇ ਕੋਈ ਨਾ ਕੋਈ ਪੁਲੀਸ ਅਫਸਰ ਪੂਹਲੇ ਨੂੰ ਸਨੇਹਾ ਭੇਜਦਾ ਸੀ
ਬੰਦੇ ਘੱਟ ਨੇ ਹੋਰ ਬੰਦੇ ਭੇਜ .।
ਤੇ ਪੂਹਲਾ ਆਪਣੇ ਕੋਲੋਂ ਬੰਦੇ ਭੇਜ ਦਿੰਦਾ ਕਈ ਵਾਰੀ ਕਈ-ਕਈ ਭਈਏ ਹੀ ਪੂਹਲੇ ਨੇ ਪੁਲੀਸ ਮੁਕਾਬਲੇ 'ਚ ਮਾਰਨ ਲਈ ਭੇਜ ਦਿੱਤੇ ਤਾਂ ਕੇ ਉਸ ਦੇ ਚਹੇਤੇ ਪੁਲੀਸ ਅਫਸਰਾਂ ਨੂੰ ਫੀਤੀਆ ਹੋਰ ਲੱਗਣ ,ਤੇ ਬਦਲੇ ਵਿੱਚ ਉਹ ਉਹ ਉਨ੍ਹਾਂ ਤੋਂ ਵੀ ਕੰਮ ਲੈਂਦਾ ਰਹੇ।ਇਸ ਦੇ ਬਦਲੇ ਵਿੱਚ ਕਈ ਪੁਲਿਸ ਅਫਸਰ ਪੂਹਲੇ ਨੂੰ ਖਾੜਕੂਆਂ ਤੋਂ ਫੜੇ ਗਏ ਹਥਿਆਰ ,ਟ੍ਰੈਕਟਰ ,ਗੱਡੀਆਂ ਖਾੜਕੂਆਂ ਦੀ ਯਾਦ 'ਚ ਚੜਾਏ ਗਏ ਨਿਸ਼ਾਨ ਸਾਹਿਬ ਵੱਢ ਕੇ ਪਹੁੰਚਾ ਦਿੰਦੇ ।ਇਹ ਸਮਾਨ ਪੂਹਲਾ ਅੱਗੋਂ ਵੇਚ ਦਿੰਦਾ ।ਪੁਲਿਸ ਅਫਸਰ ਫੜੀ ਗਈ ਨਜ਼ਾਇਜ ਸ਼ਰਾਬ ਤੇ ਪੋਸਤ ਵੀ ਸਰਕਾਰੀ ਗੱਡੀਆਂ ,ਚ ਭਰ ਕੇ ਪੂਹਲੇ ਨੂੰ ਭੇਜਦੇ। ਬਾਬਾ ਚਰਨ ਸਿੰਘ ਜੀ ਕਾਰ ਸੇਵਾ ਬੀੜ ਸਾਹਿਬ ਵਾਲਿਆਂ ਨੂੰ ਪੂਹਲੇ ਨੇ ਹੀ ਐਸ.ਐਸ.ਪੀ ਅਜੀਤ ਸਿੰਘ ਸੰਧੂ ਨਾਲ ਮਿਲ ਕੇ ਉਸ ਤੋਂ ਮਰਵਾਇਆ। ਪੈਸੇ ਦੀ ਵੰਡ ਤੋਂ ਬਾਅਦ ਉਸ ਦੇ ਡੇਰੇ ਦਾ ਸਾਰਾ ਸਮਾਨ ਪੂਹਲਾ ਗਿਰੋਹ ਨੇ ਹੀ ਲੁੱਟਿਆ ਸਵਰਨਜੀਤ ਸਿੰਘ ਅਨੁਸਾਰ ਇਸ ਦਾ ਇੱਕ ਸਾਥੀ ਨਕਲੀ ਨਿਹੰਗ,ਉਸ ਲੁੱਟ ਉਪਰੰਤ ਪੂਹਲੇ ਨੂੰ ਕਹਿ ਰਿਹਾ ਸੀ ਕਿ ਜਥੇਦਾਰ ਜੀ ਬਾਕੀ ਸਾਰਾ ਸਮਾਨ ਤਾਂ ਚੁੱਕ ਲਿਐ3.(ਗੁਰੂ) ਗਰੰਥ (ਸਾਹਿਬ) ਰਹਿ ਗਿਐ,ਉਹ ਵੀ ਕੱਛੇ ਮਾਰ ਲਿਆਵਾਂ.?
ਸਵਰਨਜੀਤ ਸਿੰਘ ਦੱਸਦਾ ਹੈ ਪੂਹਲੇ ਨੇ ਸਵਰਾਜ ਮਾਜ਼ਦਾ ਗੱਡੀ ਨੂੰ ਸਿੰਗਾਰ ਕੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਪਾਲਕੀ ਦਾ ਰੂਪ ਦਿੱਤਾ ਸੀ,ਪਰ ਉਸ ਦਾ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਤੀ ਇਹ ਸਤਿਕਾਰ ਕੇਵਲ ਵਿਖਾਵਾ ਹੀ ਸੀ ।ਅਸਲ ਵਿੱਚ ਉਹ ਇਸ ਗੱਡੀ ਦੀ ਵਰਤੋਂ ਸ਼ਰਾਬ ਅਤੇ ਹੋਰ ਨਸ਼ਿਆ ਦੀ ਢੋਆ-ਢੁਆਈ ਲਈ ਕਰਦਾ ਸੀ ।ਇਸ ਗੱਡੀ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੂਹਲਾ ਖੁਦ ਸ਼ਰਾਬ ਪੀ ਕੇ ਇਸ ਦੀ ਡਰਾਈਵਿੰਗ ਕਰਦਾ ਸੀ।
ਸਵਰਨਜੀਤ ਸਿੰਘ ਦੱਸਦਾ ਹੈ ਕਿ ਇਕ ਵਾਰ ਪੂਹਲਾ ਆਪਣੇ ਪੂਰੇ ਗਰੋਹ ਸਮੇਤ ਸ਼ਰਾਬ ਨਾਲ ਟੁੰਨ ਹੋਇਆ ਸ੍ਰੀ ਦਰਬਾਰ ਸਾਹਿਬ ਜਾ ਵੜਿਆ ਸਵਰਨਜੀਤ ਸਿੰਘ ਵੀ ਇਸ ਵੇਲੇ ਨਾਲ ਸੀ ।ਨਾਕੇ ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਹਥਿਆਰਾਂ ਸਮੇਤ ਅੰਦਰ ਦਾਖਲ ਹੋਣ ਤੋਂ ਰੋਕਿਆ ਤਾਂ ਪੂਹਲੇ ਉਸ ਨੂੰ ਗਾਂਲ੍ਹਾਂ ਕੱਢ ਕੇ ਧੱਕਾ ਮਾਰਿਆ ।ਫਿਰ ਉਹ ਪੂਰੇ ਸਰਕਾਰੀ ਹਥਿਆਰਾਂ ਸਮੇਤ ਸ਼ਰਾਬੀ ਹਾਲਤ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਹੋ ਕੇ ਵਾਪਸ ਪਰਤਿਆ ।
ਜਿਸ ਵੀ ਗੁਰਦੁਆਰੇ ਤੇ ਇਹ ਕਬਜ਼ਾ ਕਰਕੇ ਪੂਹਲਾ ਉਥੇ ਕਿਲ੍ਹੇਨੁਮਾਂ ਕੰਪਲੈਕਸ ਉਸਾਰਦਾ ,ਉਥੇ ਕਾਰ ਸੇਵਾ ਦੇ ਨਾਂ ਤੇ ਰਾਹ 'ਚ ਨਾਕੇ ਲਾ ਕੇ ਬੱਸਾਂ,ਟਰੱਕ ਰੋਕਦਾ,ਉਨ੍ਹਾ ਦੇ ਕਾਗਜ਼ ਆਪਣੇ ਕਬਜ਼ੇ ਵਿੱਚ ਕਰਕੇ ਉਨ੍ਹਾਂ ਨੂੰ ਪਿੰਡਾਂ'ਚੋਂ ਕਾਰ ਸੇਵਾ ਲਈ ਸੰਗਤ ਲਿਆਉਣ ਲਈ ਭੇਜ ਦਿੰਦਾ।ਕਿਸੇ ਨੂੰ ਵੀ ਤੇਲ ਦੇ ਜਾਂ ਦਿਹਾੜੀ ਦੇ ਪੈਸੇ ਨਾਂ ਮਿਲਦੇ ।ਪੀੜਤਾਂ ਦੀ ਕਿਤੇ ਵੀ ਪੁਕਾਰ ਨਹੀ ਸੀ ਸੁਣੀ ਜਾਂਦੀ ,ਕਿਉਂ ਕਿ ਸਾਰੀ ਸਰਕਾਰੀ ਮਸ਼ੀਨਰੀ ਪੂਹਲੇ ਦੇ ਨਾਲ ਸੀ ਇਸ ਤੋਂ ਉਤਸ਼ਾਹਤ ਹੋ ਕੇ ਪੁਹਲੇ ਦੇ ਭਰਾ ਮਲਕੀਤ ਸਿੰਘ ਨੇ ਤਾਂ ਸਰਕਾਰੀ ਗਾਰਦ ਨਾਲ ਨਾਕੇ ਲਾ ਕੇ ਸ਼ਰ੍ਹੇਆਮ ਕਈ ਬੱਸਾਂ ਵੀ ਰੋਕ ਕੇ ਲੁੱਟ ਲਈਆਂ, ਫਿਰ ਵੀ ਕੋਈ ਕਾਰਵਾਈ ਨਾਂ ਹੋਈ ।

No comments: